Saturday, 13 September 2014

ਬੰਦਾ

ਦੁੱਧ ਧੋਤਾ ਨਹੀਂ ਕੋਈ ਜਹਾਨ ਅੰਦਰ,
ਹਰ ਬੰਦੇ ਵਿੱਚ ਅੈਬ ਜਰੂਰ ਹੁੰਦਾ ।
ਪੈਸਾ ਨੱਪ ਲੈਂਦਾ ਸਭੇ ਖਾਮੀਆਂ ਨੂੰ,
ਪੈਸੇ ਨਾਲ ਹੀ ਬੰਦਾ ਮਸ਼ਹੂਰ ਹੁੰਦਾ ।
ਹੋਵੇ ਚੰਗੀ ਜਾਂ ਬੁਰੀ ਨਹੀਂ ਛੱਡ ਹੁੰਦੀ,
ਬੰਦਾ ਅਾਦਤ ਤੋਂ ਬੜਾ ਮਜ਼ਬੂਰ ਹੁੰਦਾ !
ਨਵੀਂ ਲੱਗੀ ਹੋਵੇ ਸੱਜਣਾਂ ਨਾਲ ਯਾਰੀ,
ਪੁਰਾਣੀ ਦਾਰੂ ਤੋਂ ਵੱਧ ਸਰੂਰ ਹੁੰਦਾ ।
ਵਕਤ ਦੇ ਮਾਰੇ ਤੇ ਇਸ਼ਕ ਚ ਹਾਰੇ ਤੋਂ,
ਕਦੇ ਪੁੱਛੀਏ ਨਾ ਕਿੰਨਾ ਮਜਬੂਰ ਹੁੰਦਾ !!