ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਆਦਮੀ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਇਆ। ਫਿਰ ਇੱਕ ਦਿਨ ਅਚਾਨਕ ਉਸ ਨੂੰ ਬਿਰਧ ਆਸ਼ਰਮ ਚੋਂ ਫੋਨ ਤੇ ਕਾਲ ਆਈ ਕਿ ਤੁਹਾਡੀ ਮਾਂ ਬਹੁਤ ਸੀਰੀਅਸ ਹੈ। ਤੁਸੀਂ ਪਲੀਜ਼ ਇੱਕ ਵਾਰ ਆ ਜਾਓ । ਉਹ ਬਿਰਧ ਆਸ਼ਰਮ ਚਲਿਆ ਗਿਆ । ਉਸ ਨੇ ਵੇਖਿਆ ਉਸ ਦੀ ਮਾਂ ਬਹੁਤ ਨਾਜੁਕ ਹਾਲਤ ਵਿੱਚ ਸੀ । ਉਹ ਬਿਸਤਰ ਤੇ ਪਈ ਮੌਤ ਦੇ ਬਿਲਕੁਲ ਨਜ਼ਦੀਕ ਸੀ । ਮੁਸ਼ਕਿਲ ਨਾਲ ਬੋਲ ਸਕਦੀ ਸੀ । ਪੁੱਤ ਦਾ ਦਿਲ ਪਸੀਜ ਗਿਆ । ਉਸ ਨੇ ਭਰੇ ਮਨ ਨਾਲ ਕਿਹਾ ਮਾਂ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ । ਮਾਂ ਨੇ ਉੱਤਰ ਦਿੱਤਾ : ਬੇਟਾ ਤੂੰ ਜ਼ਰੂਰ ਇਹ ਕਰ ਕਿ ਇੱਥੇ ਇਸ ਬਿਰਧ ਆਸ਼ਰਮ ਵਿੱਚ ਪੱਖੇ ਲਗਵਾ ਦੇ, ਇੱਥੇ ਬਹੁਤ ਗਰਮੀ ਹੈ । ਇੱਕ ਫਰਿਜ਼ ਵੀ ਲੈ ਕੇ ਦੇ । ਇੱਥੇ ਅਕਸਰ ਖਾਣਾ ਖਰਾਬ ਹੋ ਜਾਂਦਾ ਹੈ। ਮੈਨੂੰ ਇੱਥੇ ਗਰਮੀ ਵਿੱਚ ਬਹੁਤ ਤਕਲੀਫ ਰਹੀ ਹੈ । ਬਹੁਤ ਵਾਰ ਖਾਣਾ ਖਰਾਬ ਹੋਣ ਕਾਰਨ ਮੈਂ ਭੁੱਖੀ ਸੌਂਦੀ ਰਹੀ ਹਾਂ, ਪੁੱਤਰ ਹੈਰਾਨ ਹੋਇਆ : ਉਸ ਨੇ ਕਿਹਾ ਮਾਂ ਹੁਣ ਤੱਕ ਤੂੰ ਕਦੇ ਵੀ ਇਸ ਸਭ ਬਾਰੇ ਮੇਰੇ ਨਾਲ ਗੱਲ ਨਹੀਂ ਕੀਤੀ। ਕੋਈ ਸ਼ਿਕਾਇਤ ਨਹੀਂ ਕੀਤੀ । ਹੁਣ ਬਿਲਕੁਲ ਆਪਣੇ ਆਖਰੀ ਸਮੇਂ ਤੂੰ ਇਹ ਕਿਉਂ ਕਹਿ ਰਹੀ ਹੈਂ । ਮਾਂ ਦਾ ਜਵਾਬ ਸੀ : ਕੋਈ ਗੱਲ ਨਹੀਂ ਪੁੱਤਰ। ਮੈਂ ਗਰਮੀ ਵਿੱਚ ਤਕਲੀਫ ਵਿੱਚ ਰਹੀ, ਦਰਦ ਹੰਢਾਇਆ ਭੁੱਖੀ ਸੌਂਦੀ ਰਹੀ। ਮੈਂ ਤਾਂ ਕਿਵ਼ੇਂ ਨਾ ਕਿਵੇਂ ਜਿੰਦਗੀ ਕੱਟ ਲਈ, ਪਰ ਹੁਣ ਜਦੋਂ ਤੈਨੂੰ ਤੇਰੇ ਬੱਚੇ ਇੱਥੇ ਛੱਡ ਕੇ ਜਾਣਗੇ । ਤੈਨੂੰ ਤਕਲੀਫ ਹੋਵੇਗੀ।
਼਼਼਼਼਼਼਼਼਼਼਼਼਼਼ ਼਼਼਼਼਼਼਼਼਼਼਼਼਼਼ ਼਼਼਼਼਼਼਼਼਼਼
ਬੱਚੇ ਦੇ ਇੱਕ ਹੌਂਕੇ ਤੇ ਜ਼ੋ ਮਰ--ਮਰ ਜਾਂਦੀਆਂ ਨੇ ਮਾਵਾਂ ਤਾਂ ਮਰ ਕੇ ਵੀ
ਤੁਹਾਨੂੰ ਜਿਉਣ ਜ਼ੋਗੇ ਕਰ ਜਾਂਦੀਆਂ ਨੇ ।
.
ਇੱਕ ਚੰਗੇ ਸੁਨੇਹੇ ਨੂੰ ਅੱਗੇ ਲਿਜਾਣ ਲਈ ਇਸ ਨੂੰ ਸ਼ੇਅਰ ਕਰਨ ਦੀ ਖੇਚਲ ਕੀਤੀ ਜਾਵੇ ਜੀ।
Mobile Version
਼਼਼਼਼਼਼਼਼਼਼਼਼਼਼ ਼਼਼਼਼਼਼਼਼਼਼਼਼਼਼ ਼਼਼਼਼਼਼਼਼਼਼
Mobile Version
Apne Father Di Death To Baad Oh Aadmi Apni Mother Nu Birdh Ashram Chad Aya. Fer Ik Din Suddenly Usnu Birdh Ashram Cho Phone Aya Ki Tuhadi Mother Bahut Serious Hai. Tusi Please Ik Vaar Aa Jao. Oh Birdh Ashram Chla Gaya. Usne Vekheya Usdi Mother Bahut Nazuk Halat Vich C. Oh Bistar Te Payi Maut De Bikul Nazdeek C. Mushkil Naal Bol Sakdi C. Putt Da Dil Paseej Gaya. Usne Bhare Man Nal Keha Maa Main Tere Layi Ki Kar Sakda Han. Maa Ne Answer Ditta: Beta Tu Jarur Eh Kar Ki Ethe Is Birdh Ashram Vich Pakhe Lagwa De, Ethe Garmi Bahut Hai. Ik Freezer Bhi Lai Ke De. Ethe Aksar Khana Kharab Ho Janda Hai. Bahut War Khana Kharab Hon Karan Main Bhukhi Sondi Rahi Han, Beta Hairan Hoya: Usne Keha Maa Hun Tak Tu Mainu Kade Bhi Is Bare Khabar Kyu Ni Kiti. Koi Shikayat Nahi Kiti. Hun Bilkul Apne Akhri Saah Te Tu Mainu Eh Kyu Keh Rahi Hain. Maa Da Jawab C: Koi Gal Nahi Putt. Main Garmi Vich Takleef Vich Rahi, Dard Handaya, Bhukhi Sondi Rahi. Main Tan Kiwe Na Kiwe Zindgi Kat Layi, Par Hun Jado Tere Bache Chad Ke Jange, Tenu Takleef Howegi...
Bache De Ik Haunke Te Jo Mar Mar Jandian Ne Maawan Tan Mar Ke Bhi
Tuhanu Jeun Joge Kar Jandian Ne.
Ik Change Sunege Nu Agge Lai Ke Jaan Layi Is Nu Share Karn Di Khechal Jarur Kiti Jawe Ji....!!