ਆਹ ਜੋ ਮਾਡਲਾਂ ਬਣੀਆਂ ਫ਼ਿਰਦੀਆਂ ਨੇ,
ਮੈਂ ਆਟੋ ਵਾਲਿਆਂ ਨਾਲ ਰੱਪਈਏ ਲਈ ਵੀ ਲੜਦੀਆਂ ਦੇਖੀਆਂ |
ਜੋ ਸ਼ਕਰਟਾਂ ਪਾ ਕੇ ਫੈਸ਼ਨ ਕਰਦੀਆਂ,
ਮੈਂ ਕਈ ਵਾਰੀ ਠੰਡ ਚ’ ਠਰਦੀਆਂ ਦੇਖੀਆਂ |
ਆਹ ਜੋ ਫਰਾਰੀ ਗੱਡੀਆਂ ਦੀ ਗੱਲ ਕਰਦੀਆਂ,
ਮੈਂ ਟਰੱਕਾਂ ਤੇ ਵੀ, ਲਿਫ਼ਟ ਮੰਗਕੇ ਚੜਦੀਆਂ ਦੇਖੀਆਂ |
ਜੋ ਗੱਲਾਂ-ਗੱਲਾਂ ਚ’ ਅਰਬਾਂ ਨੂੰ ਹੱਥ ਲਾ ਜਾਂਦੀਆਂ ਨੇ,
ਮੈਂ ਰਿਕਸ਼ੇ ਦਾ ਕਿਰਾਇਆ ਵੀ ਉਧਾਰਾ ਫੜਦੀਆਂ ਦੇਖੀਆਂ |
ਆਹ ਜੋ ਮਿੰਟ ਵੀ ਕੰਨ ਤੋਂ ਮੋਬਾਇਲ ਨੀ ਲਾਹੁੰਦੀਆਂ,
ਮੈਂ ਭਈਆਂ ਨੂੰ ਵੀ ਮਿਸ ਕਾਲਾਂ ਕਰਦੀਆਂ ਦੇਖੀਆਂ |
ਆਹ ਜੋ "ਜੀ" ਕੈਹਣ ਤੇ ਵੀ ਨੀ ਬੋਲਦੀਆਂ,
ਮੈਂ ਗੋਲੀ ਵਾਲੇ ਬੱਤੇ ਤੇ ਹੀ ਮਰਦੀਆਂ ਦੇਖੀਆਂ |
ਨਾ ਪੁੱਛੋ ਯਾਰੋ "ਗਗਨ" ਬਾਈ ਨੂੰ,
ਕਿ ਤੂੰ ਮਾਡਲ ਕੁੜੀਆਂ ਹੋਰ ਕੀ-ਕੀ ਕਰਦੀਆਂ ਦੇਖੀਆਂ ???